ਬਰਗਰਾਂ ਦੀ ਰੇਹੜੀ ਲਾਉਣ ਵਾਲਾ ਲੜ ਰਿਹਾ ਲੋਕ ਸਭਾ ਚੋਣਾਂ, ਸੁਰੱਖਿਆ ਲਈ ਮਿਲੇ ਗੰਨਮੈਨ

burger cart owner in elections

ਲੁਧਿਆਣਾ : ਲੋਕ ਸਭਾ ਹਲਕਾ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ‘ਚ ਬਰਗਰਾਂ ਦੀ ਰੇਹੜੀ ਲਾਉਣ ਵਾਲੇ ਰਵਿੰਦਰਪਾਲ ਸਿੰਘ ਵੀ ਲੋਕ ਸਭਾ ਚੋਣਾਂ ਲੜ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਜਿਸ ‘ਚ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 8ਵੀਂ ਪਾਸ ਹਨ ਤੇ ਜਮਾਲਪੁਰ ਥਾਣੇ ਵਿੱਚ ਉਨ੍ਹਾਂ ਖ਼ਿਲਾਫ਼ ਆਈਪੀਸੀ ਧਾਰਾ 306 ਦੇ ਤਹਿਤ ਖ਼ੁਦਕੁਸ਼ੀ ਲਈ ਉਕਸਾਉਣ ਦਾ ਪਰਚਾ ਦਰਜ ਹੈ।

ਨਾਮਜ਼ਦਗੀ ਭਰਨ ਤੋਂ ਬਾਅਦ ਨਿਯਮ ਮੁਤਾਬਕ ਗਿਣਤੀ ਵਾਲੇ ਦਿਨ ਤੱਕ ਸੁਰੱਖਿਆ ਲਈ ਰਵਿੰਦਰਪਾਲ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਦੋ ਗੰਨਮੈਨ ਮੁਹੱਈਆ ਕਰਵਾਏ ਗਏ। ਰਵਿੰਦਰਪਾਲ ਸਿੰਘ ਕੋਲ ਸਮਰਾਲਾ ਚੌਕ ਇਲਾਕੇ ਵਿੱਚ ਦੋ ਕਮਰਿਆਂ ਦਾ ਮਕਾਨ ਇਕ ਮਕਾਨ ਹੈ ਜਿੱਥੇ ਉਹ ਆਪਣੀ ਮਾਂ ਨਾਲ ਰਹਿੰਦੇ ਹਨ। ਇੱਕ ਕਮਰੇ ‘ਚ ਉਹ ਆਪਣੀ ਮਾਂ ਨਾਲ ਰਹਿੰਦੇ ਹਨ ਤੇ ਦੂਜੇ ਕਮਰੇ ‘ਚ ਬਰਗਰ ਤਿਆਰ ਕਰਦੇ ਹਨ।

ravinderpal singh burger cart owner

ਰਵਿੰਦਰਪਾਲ ਸਿੰਘ ਨੂੰ ਗੰਨਮੈਨ ਰੱਖਣ ‘ਚ ਕਾਫੀ ਦਿੱਕਤ ਆ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਬਸ ਦੋ ਹੀ ਕਮਰੇ ਹਨ। ਰਵਿੰਦਰਪਾਲ ਸਿੰਘ ਨੇ ਗੰਨਮੈਨਾਂ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਏ ‘ਤੇ ਉਨ੍ਹਾਂ ਦੀ ਗਲੀ ‘ਚ ਹੀ ਇੱਕ ਕਮਰਾ ਲਿਆ ਹੈ। ਨਾਮਜ਼ਦਗੀ ਮਗਰੋਂ ਰਵਿੰਦਰਪਾਲ ਐਕਟਿਵਾ ‘ਤੇ ਇੱਕ ਗੰਨਮੈਨ ਨੂੰ ਲੈ ਕੇ ਆਪਣੀ ਬਰਗਰਾਂ ਦੀ ਰੇਹੜੀ ਤਕ ਪਹੁੰਚੇ। ਰਵਿੰਦਰਪਾਲ ਕੋਲ ਸਿਰਫ ਇਕ ਐਕਟਿਵ ਹੈ। ਉਹ ਦੋਵੇਂ ਗੰਨਮੈਨਾਂ ਨੂੰ ਨਾਲ ਨਹੀਂ ਲੈ ਕੇ ਚੱਲ ਸਕਦੇ ਇਸ ਲਈ ਇਕ ਗੰਨਮੈਨ ਨੂੰ ਘਰ ਹੀ ਛੱਡਿਆ ਗਿਆ ਹੈ।

ਇਹ ਵੀ ਪੜ੍ਹੋ : ‘ਆਪ’ ਉਮੀਦਵਾਰ ਦਾ ਸਨੀ ਦਿਓਲ ਤੇ ਹਮਲਾ, ਕਿਹਾ ਕਿ ਉਹ ਨਲ਼ਕੇ ਪੁੱਟਦਾ ਪਰ ਮੈਂ ਗ਼ਰੀਬਾਂ ਲਈ ਨਲ਼ਕੇ ਲਗਵਾਉਂਦਾ

Punjabi News ਨਾਲ ਜੁੜੀਆਂ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ ਫੇਸਬੁੱਕ ਅਤੇ ਯੂ-ਟਿਊਬ ਤੇ ਜੋਇਨ ਕਰੋ, ਲੋਕਸਭਾ ਚੋਣਾਂ 2019 ਦੀ ਹਰ ਹਲਕੇ ਨਾਲ ਜੁੜੀਆਂ ਤਾਜ਼ਾ ਖਬਰਾਂ , LIVE ਅਪਡੇਟ ਅਤੇ ਸਰਗਰਮੀਆਂ ਦੇ ਲਈ ਸਾਡੇ ਫੇਸਬੁੱਕ ਪੇਜ ਤੇ like ਕਰੋ